1 Scout needed in Barnala

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ
ਸਰਕੂਲਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨੀ ਦੀ ਬੇਹਤਰੀ ਲਈ “ਪੰਜਾਬ ਵਿੱਚ ਖੇਤੀਬਾੜੀ ਵਿਕਾਸ ਗਤੀਵਿਧੀਆਂ ਦੀ ਸਮਰੱਥਾ ਵਧਾਉਣ ਲਈ ਆਰ ਐਂਡ ਈ ਸਕੀਮ-87 (ਪੀ.ਸੀ 3084)” ਨਾਮੀ ਪੋ੍ਰਜੈਕਟ ਚਲਾਇਆ ਜਾ ਰਿਹਾ ਹੈ। ਜਿਸਦੇ ਅਧੀਨ ਜ਼ਿਲ੍ਹਾ ਬਰਨਾਲਾ ਵਿੱਚ ਇੱਕ ਸਕਾਊਟ 7624/-ਰੁਪਏ ਪ੍ਰਤੀ ਮਹੀਨਾ (ੳੱੁਕਾ-ਪੁੱਕਾ) ਵੇਤਨ ਤੇ ਰੱਖਿਆ ਜਾਣਾ ਹੈ। ਭਰਤੀ ਦੇ ਲਈ ਇੱਛਕ ਉਮੀਦਵਾਰ ਆਪਣੇ ਅਸਲ ਯੋਗਤਾ ਪ੍ਰਮਾਣ ਪੱਤਰ ਸਹਿਤ ਮਿਤੀ 24-07-2018 ਨੂੰ ਸਵੇਰੇ 10.00 ਵਜੇ ਦਫਤਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਨੇੜੇ ਤਰਕਸ਼ੀਲ ਚੌਂਕ, ਸਹਿਬਜ਼ਾਦਾ ਅਜੀਤ ਸਿੰਘ ਨਗਰ, ਗਲੀ ਨੰ: 9, ਬਰਨਾਲਾ ਵਿਖੇ ਪਹੁੰਚ ਸਕਦੇ ਹਨ। ਇਹ ਨਿਯੁਕਤੀ ਆਰਜੀ ਤੌਰ ਤੇ ਚਾਰ ਮਹੀਨਿਆਂ ਲਈ ਹੋਵੇਗੀ। ਅਰਜੀਆਂ ਸਾਫ਼ ਕਾਗਜ਼ ਤੇ ਜਿਸਤੇ ਉਮੀਦਵਾਰ ਦਾ ਨਾਂ, ਪਿਤਾ ਦਾ ਨਾਂ, ਜਨਮ ਮਿਤੀ, ਵਿਦਿਅਕ ਯੋਗਤਾ ਅਤੇ ਰਿਹਾਇਸ਼ ਦਾ ਪੱਕਾ ਪਤਾ ਲਿਖਿਆ ਹੋਵੇ 23-07-2018 ਤੱਕ ਲਈਆਂ ਜਾਣਗੀਆਂ। ਉਮੀਦਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਭੱਤਾ ਨਹੀਂ ਦਿੱਤਾ ਜਾਵੇਗਾ।
ਵਿਦਿਅਕ ਯੋਗਤਾ : ਦਸਵੀਂ ਪਾਸ (ਪੰਜਾਬੀ ਵਿਸ਼ੇ ਸਮੇਤ)
ਉਮਰ : ਘੱਟੋ-ਘੱਟ 18 ਸਾਲ
ਸੀਨੀਅਰ ਪਸਾਰ ਮਾਹਿਰ (ਸ.ਮ.)
ਬਰਨਾਲਾ
ਮੀਮੋ ਨੰ : 104
ਮਿਤੀ : 12-07-18

QUALY - 10TH 


0 تعليقات

إرسال تعليق

Post a Comment (0)

أحدث أقدم